SBS Punjabi-logo

SBS Punjabi

SBS (Australia)

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

Location:

Sydney, Australia

Description:

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

Language:

Punjabi

Contact:

SBS Radio Sydney Locked Bag 028 Crows Nest NSW 1585 Australia 02-8333 2821


Episodes
Ask host to enable sharing for playback control

ਗੋਲਡ ਕੋਸਟ ਦੇ ਥੀਮ ਪਾਰਕ 'ਸੀਅ ਵਰਲਡ' ਵਿਖੇ ਪਹਿਲੀ ਵਾਰ ਮਨਾਈ ਗਈ ਦੀਵਾਲੀ

9/30/2025
ਗੋਲਡ ਕੋਸਟ ਦੇ ਮਸ਼ਹੂਰ ਥੀਮ ਪਾਰਕ ‘ਸੀਅ ਵਰਲਡ’ ਵਿਖੇ ਦੀਵਾਲੀ ਜਸ਼ਨਾਂ ਦੌਰਾਨ ਜਲ-ਜੀਵਾਂ, ਖ਼ਾਸ ਕਰਕੇ ਡਾਲਫ਼ਿਨਾਂ ਦੇ ਕਰਤਬ ਲੋਕਾਂ ਨੂੰ ਬਹੁਤ ਪਸੰਦ ਆਏ। ਰਵਾਇਤੀ ਢੋਲ, ਨਾਚ-ਗਾਣੇ ਅਤੇ ਭੋਜਨ ਨਾਲ ਸਜੇ ਇਸ ਮੇਲੇ ਵਿੱਚ ਸਿਰਫ਼ ਭਾਰਤੀ ਭਾਈਚਾਰੇ ਹੀ ਨਹੀਂ, ਸਗੋਂ ਆਸਟ੍ਰੇਲੀਅਨ, ਨੇਪਾਲੀ, ਫੀਜੀ, ਸ਼੍ਰੀਲੰਕਾ ਤੇ ਹੋਰ ਕਈ ਦੇਸ਼ਾਂ ਦੇ ਲੋਕਾਂ ਨੇ ਵੀ ਹਾਜ਼ਰੀ ਭਰੀ। ਮਹਿੰਦੀ, ਲੇਜ਼ਰ ਸ਼ੋਅ ਅਤੇ ਝੂਲਿਆਂ ਵਾਲੇ ਇਸ ਸਮਾਗਮ ਰਾਹੀਂ ਬਹੁਤ ਸਾਰੇ ਲੋਕਾਂ ਨੇ ਕਿਸੇ ਥੀਮ ਪਾਰਕ ਵਿੱਚ ਪਹਿਲੀ ਵਾਰ ਦੀਵਾਲੀ ਦੇ ਜਸ਼ਨ ਦਾ ਅਨੁਭਵ ਕੀਤਾ। ਇਸ ਸਮੁੰਦਰੀ ਦੀਵਾਲੀ ਬਾਰੇ ਹੋਰ ਜਾਣਕਾਰੀ, ਇਸ ਪੌਡਕਾਸਟ ਰਾਹੀਂ ਸੁਣੋ …

Duration:00:06:24

Ask host to enable sharing for playback control

ਖਬਰਨਾਮਾ: ਓਪਟਸ ਆਉਟੇਜ - ਸਰਕਾਰ ਨੇ ਸੁਤੰਤਰ ਜਾਂਚ ਦੀ ਮੰਗ ਕੀਤੀ ਰੱਦ

9/30/2025
ਸੰਘੀ ਸੰਚਾਰ ਮੰਤਰੀ ਅਨਿਕਾ ਵੇਲਜ਼ ਨੇ ਓਪਟਸ ਆਉਟੇਜ ਮਾਮਲੇ ਵਿੱਚ ਸੁਤੰਤਰ ਜਾਂਚ ਦੀ ਮੰਗ ਨੂੰ ਰੱਦ ਕਰ ਦਿੱਤਾ ਹੈ। ਸਿੰਗਟੇਲ ਨੇ ਆਪਣੇ ਪੱਧਰ 'ਤੇ ਸਮੀਖਿਆ ਸ਼ੁਰੂ ਕੀਤੀ ਹੈ, ਜਦਕਿ ਵਿਰੋਧੀ ਧਿਰ ਅਜੇ ਵੀ ਸਰਕਾਰੀ ਜਾਂਚ 'ਤੇ ਅਡਿੱਗ ਹੈ। ਇਸ ਖਬਰ ਦੇ ਵਿਸਥਾਰ ਦੇ ਨਾਲ ਅੱਜ ਦੀਆਂ ਹੋਰ ਚੋਣਵੀਆਂ ਖਬਰਾਂ ਲਈ ਸੁਣੋ ਇਹ ਪੌਡਕਾਸਟ...

Duration:00:04:47

Ask host to enable sharing for playback control

ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ

9/30/2025
ਇਸ ਪ੍ਰੋਗਰਾਮ ਦੀਆਂ ਪੇਸ਼ਕਾਰੀਆਂ ਵਿੱਚ ਦੇਸ਼-ਵਿਦੇਸ਼ ਦੀਆਂ ਖਬਰਾਂ ਦੇ ਨਾਲ ਪੰਜਾਬ ਦੀਆਂ ਖਬਰਾਂ ਦੀ ਖਾਸ ਪੇਸ਼ਕਾਰੀ ‘ਪੰਜਾਬੀ ਡਾਇਰੀ’ ਸ਼ਾਮਿਲ ਹੈ। ਇਸਦੇ ਨਾਲ ਹੀ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਦੇ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਵਿੱਚ ਭਾਸ਼ਣ ਬਾਰੇ ਜਾਣਕਾਰੀ ਅਤੇ ਹਾਂਗ ਕਾਂਗ ਵਿੱਚ ਜੰਮੇ ਇੱਕ ਦਸਤਾਰਧਾਰੀ ਸਿੱਖ ਜਸਪਾਲ ਸਰਾਏ ਨਾਲ ਖਾਸ ਗੱਲਬਾਤ ਵੀ ਪ੍ਰੋਗਰਾਮ ਦਾ ਹਿੱਸਾ ਹੈ, ਜਿਨ੍ਹਾਂ ਦੀ ਕੰਪਨੀ ਨੇ ਆਸਟ੍ਰੇਲੀਆ ਲਈ ਇੱਕ AI ਸੰਚਾਲਿਤ ਸਮਾਰਟ ਸੈਟੇਲਾਈਟ ਲਾਂਚ ਕੀਤੀ ਹੈ। ਪੂਰਾ ਪ੍ਰੋਗਰਾਮ ਇਸ ਪੌਡਕਾਸਟ ਰਾਹੀਂ ਸੁਣੋ।

Duration:00:49:25

Ask host to enable sharing for playback control

ਪੰਜਾਬੀ ਡਾਇਰੀ: ਕੇਜਰੀਵਾਲ ਦੀ ਦਿਲਚਸਪੀ ਸਿਰਫ ਪੰਜਾਬ ਦੇ ਸਰੋਤਾਂ ਨੂੰ ਲੁੱਟਣ ‘ਚ- ਸੁਖਬੀਰ ਬਾਦਲ

9/29/2025
ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਸੁਖਬੀਰ ਸਿੰਘ ਬਾਦਲ ਨੇ ਦੋਸ਼ ਲਾਇਆ ਹੈ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ, ਅਰਵਿੰਦ ਕੇਜਰੀਵਾਲ ਦੀ ਦਿਲਚਸਪੀ ਪੰਜਾਬ ਦੇ ਸਰੋਤਾਂ ਨੂੰ ਲੁੱਟਣ ਵਿੱਚ ਹੈ। ਦੂਜੇ ਪਾਸੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਭਾਰਤੀ ਪ੍ਰਧਾਨ ਮੰਤਰੀ ਦੇ ਪੰਜਾਬ ਨੂੰ 1600 ਕਰੋੜ ਦਾ ਪੈਕੇਜ ਦੇਣ ਨੂੰ ਜੁਮਲਾ ਕਰਾਰ ਦਿੱਤਾ ਹੈ। ਇਹਨਾਂ ਖ਼ਬਰਾਂ ਸਮੇਤ ਪੰਜਾਬ ਦੀਆਂ ਹੋਰ ਅਹਿਮ ਖ਼ਬਰਾਂ ਇਸ ਪੌਡਕਾਸਟ ਰਾਹੀਂ ਸੁਣੋ।

Duration:00:09:11

Ask host to enable sharing for playback control

ਐਲਬਨੀਜ਼ੀ ਨੇ ਸੰਯੁਕਤ ਰਾਸ਼ਟਰ ਵਿੱਚ ਪਹਿਲੇ ਭਾਸ਼ਣ ਦੌਰਾਨ ਆਸਟ੍ਰੇਲੀਆ ਦਾ ਪੱਖ ਪੇਸ਼ ਕੀਤਾ

9/29/2025
ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਵਿੱਚ ਆਪਣਾ ਪਹਿਲਾ ਭਾਸ਼ਣ ਦਿੰਦੇ ਹੋਏ ਆਸਟ੍ਰੇਲੀਆ ਨੂੰ ਇਕ ਮਹੱਤਵਪੂਰਨ ਮੱਧ ਪੱਧਰੀ ਤਾਕਤ ਵਜੋਂ ਦਰਸਾਇਆ। ਆਪਣੇ ਸੰਬੋਧਨ ਰਾਹੀਂ ਉਨ੍ਹਾਂ ਨੇ ਜਲਵਾਯੂ ਸੰਕਟ ਨਾਲ ਨਜਿੱਠਣ ਅਤੇ ਵਿਸ਼ਵ ਸ਼ਾਂਤੀ ਬਣਾਈ ਰੱਖਣ ਲਈ ਵਧੇਰੇ ਅੰਤਰਰਾਸ਼ਟਰੀ ਸਹਿਯੋਗ ਦੀ ਅਪੀਲ ਕੀਤੀ। ਹੋਰ ਕਿਹੜੇ ਮੁੱਦਿਆਂ 'ਤੇ ਉਨ੍ਹਾਂ ਨੇ ਜ਼ੋਰ ਦਿੱਤਾ, ਜਾਣੋ ਇਸ ਰਿਪੋਰਟ ਵਿੱਚ…

Duration:00:06:05

Ask host to enable sharing for playback control

ਖ਼ਬਰਨਾਮਾ: ਇੱਕ ਹੋਰ ਟ੍ਰਿਪਲ-ਜ਼ੀਰੋ ਆਊਟੇਜ ਤੋਂ ਬਾਅਦ ਸਵਾਲਾਂ ਦੇ ਘੇਰੇ ਵਿੱਚ ਓਪਟਸ

9/29/2025
ਹਾਲੇ ਕੁਝ ਦਿਨ ਪਹਿਲਾਂ ਹੀ ਹੋਏ ਓਪਟਸ ਆਉਟੇਜ ਤੋਂ ਬਾਅਦ, ਹੁਣ ਦੁਬਾਰਾ ਨਿਊ ਸਾਊਥ ਵੇਲਜ਼ ਦੇ ਇਲਾਵਾਰਾ ਖੇਤਰ ਵਿੱਚ ਐਤਵਾਰ, 28 ਸਤੰਬਰ ਨੂੰ ਸਵੇਰੇ 3 ਵਜੇ ਤੋਂ ਦੁਪਹਿਰ 12:20 ਤੱਕ ਮੁੜ ਓਪਟਸ ਸੇਵਾਵਾਂ ਪ੍ਰਭਾਵਿਤ ਰਹੀਆਂ। ਇਸ ਦੌਰਾਨ ਟ੍ਰਿਪਲ-ਜ਼ੀਰੋ ਕਾਲਾਂ ਨਹੀਂ ਹੋ ਸਕੀਆਂ। ਇਸ ਖਬਰ ਦੇ ਨਾਲ ਦਿਨ ਭਰ ਦੀਆਂ ਹੋਰ ਅਹਿਮ ਖਬਰਾਂ ਸੁਣੋ ਇਸ ਪੌਡਕਾਸਟ ਵਿੱਚ।

Duration:00:04:38

Ask host to enable sharing for playback control

ਕਲਾ ਅਤੇ ਸਾਹਿਤ: ਸੁਰਾਂ ਦੀ ਮਿਸਰੀ ‘ਚ ਬੁਣਿਆ,ਉਸਤਾਦ ਗ਼ੁਲਾਮ ਅਲੀ ਦਾ ਅਨਮੋਲ ਸਫ਼ਰ

9/28/2025
ਉਸਤਾਦ ਗੁਲਾਮ ਅਲੀ ਪੰਜਾਬੀ, ਉਰਦੂ ਅਤੇ ਹਿੰਦੀ ਦੇ ਪ੍ਰਸਿੱਧ ਗਜ਼ਲ ਗਾਇਕ ਹਨ। ਉਹਨਾਂ ਦੀ ਆਵਾਜ਼ ਦੀ ਨਰਮਾਈ ਅਤੇ ਜਜ਼ਬਾਤੀ ਗਹਿਰਾਈ ਹਰ ਸੁਣਨ ਵਾਲੇ ਦੇ ਦਿਲ ਨੂੰ ਛੂਹ ਲੈਂਦੀ ਹੈ। ਕਲਾਸਿਕ ਸ਼ਾਇਰੀ ਨੂੰ ਉਹਨਾਂ ਨੇ ਆਪਣੇ ਸੁਰੀਲੇ ਅੰਦਾਜ਼ ਨਾਲ ਨਵੀਂ ਰੂਹ ਬਖ਼ਸ਼ੀ ਹੈ। 'ਚੁਪਕੇ ਚੁਪਕੇ ਰਾਤ ਦਿਨ' ਅਤੇ 'ਅੱਜ ਕੱਲ੍ਹ ਪੁੱਛਦੇ ਨੇ' ਵਰਗੀਆਂ ਉਹਨਾਂ ਦੀਆਂ ਮਸ਼ਹੂਰ ਗਜ਼ਲਾਂ ਅੱਜ ਵੀ ਦਿਲਾਂ ‘ਤੇ ਅਮਿੱਟ ਛਾਪ ਛੱਡਦੀਆਂ ਹਨ। ਉਹਨਾਂ ਦੇ ਸਫ਼ਰ ਦੀ ਕਹਾਣੀ ਸੁਣੋ ਇਸ ਪੌਡਕਾਸਟ ਵਿੱਚ...

Duration:00:05:55

Ask host to enable sharing for playback control

ਜੂਏ ਕਾਰਣ ਨੁਕਸਾਨ ਝੱਲਣ ਵਾਲੇ ਆਸਟ੍ਰਲੀਆ ਵਾਸੀਆਂ ਦੀ ਵੱਧ ਰਹੀ ਹੈ ਤਾਦਾਦ

9/28/2025
ਇੱਕ ਨਵੀਂ ਖੋਜ ਦੇ ਅਨੁਸਾਰ, ਅਜਿਹੇ ਆਸਟ੍ਰੇਲੀਆਈ ਲੋਕਾਂ ਦੀ ਗਿਣਤੀ ਵੱਧ ਰਹੀ ਹੈ ਜਿਨ੍ਹਾਂ ਨੂੰ ਜੂਏ ਕਾਰਣ ਨੁਕਸਾਨ ਪਹੁੰਚ ਰਿਹਾ ਹੈ। ਇਹ ਅਧਿਐਨ ਜੂਏ ਅਤੇ ਘਰੇਲੂ ਹਿੰਸਾ, ਖ਼ੁਦਕੁਸ਼ੀ ਤੇ ਵਿੱਤੀ ਤੰਗੀ ਵਿਚਕਾਰ ਸਬੰਧ ਨੂੰ ਉਜਾਗਰ ਕਰਦਾ ਹੈ, ਜਿਸ ਨਾਲ 3 ਮਿਲੀਅਨ ਤੋਂ ਵੱਧ ਆਸਟ੍ਰੇਲੀਆਈ ਪ੍ਰਭਾਵਿਤ ਹੋਏ ਹਨ। ਪੂਰੀ ਰਿਪੋਰਟ ਇਸ ਪੌਡਕਾਸਟ ਰਾਹੀਂ ਸੁਣੋ।

Duration:00:07:10

Ask host to enable sharing for playback control

Listen to the full SBS Punjabi radio program - ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ

9/27/2025
In this radio program of SBS Punjabi, you will be able to listen to Australia’s national anthem in Punjabi and also understand the meaning of its lyrics. In addition, the show features Australian and international news, as well as updates from both East and West Punjab. In today’s interview segment, we spoke with expert advisor Baldev Singh Mutta, who shared insights on mental health, parenting, and the responsibilities of married life. Listen to all this and more in the full radio program. - ਐਸ ਬੀ ਐਸ ਪੰਜਾਬੀ ਦੇ ਇਸ ਰੇਡੀਓ ਪ੍ਰੋਗਰਾਮ ਵਿੱਚ ਆਸਟ੍ਰੇਲੀਆ ਦੇ ਰਾਸ਼ਟਰੀ ਗੀਤ ਯਾਨੀ ਨੈਸ਼ਨਲ ਐਂਥਮ ਨੂੰ ਤੁਸੀਂ ਪੰਜਾਬੀ ਵਿੱਚ ਸੁਣ ਅਤੇ ਇਸਦੇ ਬੋਲਾਂ ਦਾ ਮਤਲਬ ਵੀ ਸਮਝ ਪਾਓਗੇ। ਇਸ ਤੋਂ ਇਲਾਵਾ ਇਸ ਪੂਰੇ ਰੇਡੀਓ ਸ਼ੋਅ ਵਿੱਚ ਆਸਟ੍ਰੇਲੀਅਨ ਅਤੇ ਕੌਮਾਂਤਰੀ ਖ਼ਬਰਾਂ ਦੇ ਨਾਲ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੀ ਵੀ ਖ਼ਬਰਸਾਰ ਸ਼ਾਮਲ ਹੈ। ਅੱਜ ਦੇ ਇੰਟਰਵਿਊ ਸੈਗਮੈਂਟ 'ਚ ਗੱਲਬਾਤ ਕੀਤੀ ਗਈ ਹੈ ਮਾਹਿਰ ਸਲਾਹਕਾਰ ਸਰਦਾਰ ਬਲਦੇਵ ਸਿੰਘ ਮੁੱਟਾ ਦੇ ਨਾਲ ਜਿਨ੍ਹਾਂ ਨੇ ਮਾਨਸਿਕ ਸਿਹਤ, ਬੱਚਿਆਂ ਦੇ ਪਾਲਣ-ਪੋਸ਼ਣ ਅਤੇ ਵਿਆਹੁਤਾ ਜ਼ਿੰਦਗੀ ਦੀਆਂ ਜ਼ਿੰਮੇਵਾਰੀਆਂ ਬਾਰੇ ਸੁਝਾਅ ਦਿੱਤੇ ਹਨ। ਇਹ ਸਭ ਕੁਝ ਸੁਣੋ ਇਸ ਪੂਰੇ ਰੇਡੀਓ ਪ੍ਰੋਗਰਾਮ ਵਿੱਚ।

Duration:00:41:36

Ask host to enable sharing for playback control

ਖ਼ਬਰਾਂ ਫਟਾਫੱਟ: ਟਰੰਪ ਦਾ ਨਵਾਂ ਫੈਸਲਾ, ਪੰਜਾਬੀ ਬਜ਼ੁਰਗ ਮਹਿਲਾ ਨੂੰ ਦੇਸ਼ ਨਿਕਾਲਾ ਤੇ ਹੋਰ ਵੱਡੀਆਂ ਖ਼ਬਰਾਂ ਸੁਣੋ ਕੁੱਝ ਮਿੰਟਾਂ 'ਚ

9/26/2025
ਟ੍ਰਿੱਪਲ ਜ਼ੀਰੋ ਆਊਟੇਜ 'ਤੇ ਜਾਂਚ, ਟਰੰਪ ਦਾ ਟਿੱਕਟੋਕ 'ਚ ਮੁਨਾਫ਼ੇ ਨੂੰ ਲੈ ਕੇ ਨਵਾਂ ਫੈਸਲਾ, ਪੰਜਾਬੀ ਬਜ਼ੁਰਗ ਮਹਿਲਾ ਨੂੰ ਅਮਰੀਕਾ ਨੇ 33 ਸਾਲਾਂ ਬਾਅਦ ਦਿੱਤਾ ਦੇਸ਼ ਨਿਕਾਲਾ ਅਤੇ ਹਫ਼ਤੇ ਦੀਆਂ ਹੋਰ ਵੱਡੀਆਂ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ...

Duration:00:04:43

Ask host to enable sharing for playback control

ਖ਼ਬਰਾਂ ਫਟਾਫੱਟ: ਟਰੰਪ ਦਾ ਨਵਾਂ ਫੈਸਲਾ, ਪੰਜਾਬੀ ਬਜ਼ੁਰਗ ਮਹਿਲਾ ਨੂੰ ਦੇਸ਼ ਨਿਕਾਲਾ ਤੇ ਹੋਰ ਵੱਡੀਆਂ ਖ਼ਬਰਾਂ ਸੁਣੋ ਕੁੱਝ ਮਿੰਟਾਂ 'ਚ

9/26/2025
ਟ੍ਰਿੱਪਲ ਜ਼ੀਰੋ ਆਊਟੇਜ 'ਤੇ ਜਾਂਚ, ਟਰੰਪ ਦਾ ਟਿੱਕਟੋਕ 'ਚ ਮੁਨਾਫ਼ੇ ਨੂੰ ਲੈ ਕੇ ਨਵਾਂ ਫੈਸਲਾ, ਪੰਜਾਬੀ ਬਜ਼ੁਰਗ ਮਹਿਲਾ ਨੂੰ ਅਮਰੀਕਾ ਨੇ 33 ਸਾਲਾਂ ਬਾਅਦ ਦਿੱਤਾ ਦੇਸ਼ ਨਿਕਾਲਾ ਅਤੇ ਹਫ਼ਤੇ ਦੀਆਂ ਹੋਰ ਵੱਡੀਆਂ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ...

Duration:00:04:43

Ask host to enable sharing for playback control

ਖ਼ਬਰਨਾਮਾ: ਅੱਗ ਦੀ ਚੇਤਾਵਨੀ ਤੋਂ ਬਾਅਦ ਕੁਆਂਟਸ ਜਹਾਜ਼ ਐਕਲੈਂਡ 'ਚ ਸੁਰੱਖਿਅਤ ਲੈਂਡ, ਕੰਮਕਾਜ ਮੁੜ ਨਿਯਮਤ

9/26/2025
ਆਕਲੈਂਡ ਹਵਾਈ ਅੱਡੇ ਦੇ ਅਧਿਕਾਰੀਆਂ ਮੁਤਾਬਕ, ਸਿਡਨੀ ਤੋਂ ਆਇਆ ਕੁਆਂਟਸ ਜਹਾਜ਼ ਅੱਗ ਦੀ ਚੇਤਾਵਨੀ ਤੋਂ ਬਾਅਦ ਸੁਰੱਖਿਅਤ ਲੈਂਡ ਕਰ ਗਿਆ ਅਤੇ ਹਵਾਈ ਅੱਡੇ ‘ਤੇ ਕੰਮਕਾਜ ਮੁੜ ਸ਼ੁਰੂ ਹੋ ਗਿਆ ਹੈ। ਫਾਇਰ ਅਤੇ ਐਮਰਜੈਂਸੀ ਵਿਭਾਗ ਦੀਆਂ 16 ਤੋਂ ਵੱਧ ਫਾਇਰ ਟਰੱਕਾਂ ਅਤੇ ਐਂਬੁਲੈਂਸਾਂ ਤੁਰੰਤ ਮੌਕੇ ‘ਤੇ ਪਹੁੰਚ ਗਈਆਂ। ਅਧਿਕਾਰੀਆਂ ਨੇ ਦੱਸਿਆ ਕਿ ਸਥਿਤੀ ਪੂਰੀ ਤਰ੍ਹਾਂ ਕਾਬੂ ਵਿੱਚ ਹੈ ਅਤੇ ਕੋਈ ਜ਼ਖਮੀ ਨਹੀਂ ਹੋਇਆ। ਇਹ ਤੇ ਹੋਰ ਮੁੱਖ ਖ਼ਬਰਾਂ ਲਈ ਪੌਡਕਾਸਟ ਸੁਣੋ...

Duration:00:04:56

Ask host to enable sharing for playback control

ਪੰਜਾਬੀ ਡਾਇਸਪੋਰਾ: ਅਮਰੀਕਾ 'ਚ ਐਚ-1 ਬੀ ਵੀਜ਼ਾ ਦੀ ਫੀਸ ਵਧਣ ਕਾਰਨ ਭਾਰਤੀ ਭਾਈਚਾਰਾ ਹੋ ਰਿਹਾ ਪ੍ਰਭਾਵਿਤ

9/25/2025
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ H-1B ਵੀਜ਼ਾ ਅਰਜ਼ੀ ਦੀ ਫ਼ੀਸ ਵਿੱਚ ਭਾਰੀ ਵਾਧਾ ਕੀਤੇ ਜਾਣ ਤੋਂ ਬਾਅਦ ਲਗਭਗ 4,40,000 ਅੰਤਰਰਾਸ਼ਟਰੀ ਭਾਰਤੀ ਵਿਦਿਆਰਥੀਆਂ ਦੇ ਪ੍ਰਭਾਵਿਤ ਹੋਣ ਦਾ ਅੰਦਾਜ਼ਾ ਹੈ। ਇਸ ਵਰਕ ਵੀਜ਼ਾ ਦੀ ਫ਼ੀਸ ਹਾਲ ਹੀ ਵਿੱਚ 1,00,000 ਅਮਰੀਕੀ ਡਾਲਰ ਹੋ ਗਈ ਹੈ ਜੋ ਕਿ ਪਹਿਲਾਂ 2000 ਡਾਲਰ ਤੋਂ 8000 ਡਾਲਰ ਦੇ ਵਿਚਕਾਰ ਹੁੰਦੀ ਸੀ।

Duration:00:07:41

Ask host to enable sharing for playback control

ਪੰਜਾਬੀ ਪਰਵਾਸੀ ਜਸਪਾਲ ਸਰਾਏ ਦਾ ਸਟਾਰਟਅੱਪ ਲਿਆਇਆ ਆਸਟ੍ਰੇਲੀਆ ਦਾ ਪਹਿਲਾ AI-ਸਮਾਰਟ ਸੈਟੇਲਾਈਟ

9/25/2025
ਹਾਂਗ ਕਾਂਗ ਵਿੱਚ ਜੰਮੇ ਦਸਤਾਰਧਾਰੀ ਸਿੱਖ ਜਸਪਾਲ ਸਰਾਏ ਦੀ ਕੰਪਨੀ ਨੇ ਆਸਟ੍ਰੇਲੀਆ ਦਾ ਪਹਿਲਾ ਏਆਈ-ਸੰਚਾਲਿਤ ਸਮਾਰਟ ਸੈਟੇਲਾਈਟ ਲਾਂਚ ਕੀਤਾ ਹੈ, ਜੋ ਹੜ੍ਹਾਂ, ਜੰਗਲੀ ਅੱਗ ਅਤੇ ਭਿਆਨਕ ਮੌਸਮੀ ਹਾਲਾਤਾਂ ਦੀ ਭਵਿੱਖਬਾਣੀ ਵਿੱਚ ਸਹਾਇਕ ਹੋਵੇਗਾ। ਸਿਰਫ ਤਿੰਨ ਸਾਲ ਪਹਿਲਾਂ ਸਥਾਪਤ ਕੀਤੀ ਇਸ ਕੰਪਨੀ ਨੂੰ ਹੁਣ ਹੋਰ ਤਿੰਨ ਸੈਟੇਲਾਈਟ ਬਣਾਉਣ ਦਾ ਠੇਕਾ ਵੀ ਮਿਲ ਚੁੱਕਾ ਹੈ। ਖਾਸ ਗੱਲ ਇਹ ਹੈ ਕਿ ਇਸ ਸਟਾਰਟਅੱਪ ਵਿੱਚ ਜ਼ਿਆਦਾਤਰ ਭਾਰਤੀ ਮੂਲ ਦੇ ਪ੍ਰਵਾਸੀ ਕੰਮ ਕਰ ਰਹੇ ਹਨ। ਇਸ ਨਵੇਂ ਸੈਟੇਲਾਈਟ ਦੀ ਖ਼ਾਸੀਅਤ ਅਤੇ ਸਟਾਰਟਅੱਪ ਦੀ ਕਾਮਯਾਬੀ ਦਾ ਰਾਜ਼ ਕੀ ਹੈ? ਸੁਣੋ ਜਸਪਾਲ ਸਰਾਏ ਨਾਲ ਐਸ ਬੀ ਐਸ ਪੰਜਾਬੀ ਦੀ ਖਾਸ ਗੱਲਬਾਤ।

Duration:00:25:20

Ask host to enable sharing for playback control

ALF ਵੈਸਟਰਨ ਬੁੱਲਡੌਗਸ ਦੇ ਡਾਇਰੈਕਟਰ ਅਮੀਤ ਬੈਂਸ ਨਾਲ ਖ਼ਾਸ ਗੱਲਬਾਤ

9/25/2025
2017 ਤੋਂ ਵੈਸਟਰਨ ਬੁੱਲਡੌਗਸ ਨਾਲ ਜੁੜੇ ਅਮੀਤ ਬੈਂਸ ਨੇ ਕਿਹਾ ਕਿ ਆਸਟ੍ਰੇਲੀਆ ਵਿੱਚ ਵਧ ਰਹੇ ਭਾਰਤੀ ਭਾਈਚਾਰੇ ਨੂੰ ‘ਫੁਟੀ’ ਨਾਲ ਜੋੜਨ ਲਈ ਕੋਸ਼ਿਸ਼ਾਂ ਜਾਰੀ ਹਨ, ਹਾਲਾਂਕਿ ਇਸ ਖੇਤਰ ਵਿੱਚ ਅਜੇ ਵੀ ਹੋਰ ਕੰਮ ਕਰਨ ਦੀ ਲੋੜ ਹੈ। ਗੱਲਬਾਤ ਦੌਰਾਨ, ਉਹਨਾਂ ਨੇ ਕਬੱਡੀ ਅਤੇ ਫੁਟੀ ਦੇ ਸਮਾਨਤਾਵਾਂ ਅਤੇ ਅੰਤਰਾਂ ਬਾਰੇ ਚਰਚਾ ਕੀਤੀ ਅਤੇ ਇਹ ਵੀ ਦਰਸਾਇਆ ਕਿ ਇੱਕ ਫੁਟੀ ਖਿਡਾਰੀ ਸਾਲਾਨਾ ਕਿੰਨੀ ਮਿਲੀਅਨ ਰਕਮ ਕਮਾ ਸਕਦਾ ਹੈ। ਪੂਰੀ ਗੱਲਬਾਤ ਇਸ ਪੌਡਕਾਸਟ ਵਿੱਚ ਸੁਣੋ।

Duration:00:15:17

Ask host to enable sharing for playback control

ਖ਼ਬਰਨਾਮਾ: ਵਿਕਟੋਰੀਆ 'ਚ ਅਪਰਾਧਾਂ ਦਾ ਅੰਕੜਾ ਰਿਕਾਰਡ-ਤੋੜ ਵਧਿਆ

9/25/2025
ਅਪਰਾਧ ਅੰਕੜਾ ਏਜੰਸੀ ਦੇ ਨਵੀਨਤਮ ਤਿਮਾਹੀ ਅੰਕੜੇ ਦਰਸਾਉਂਦੇ ਹਨ ਕਿ ਵਿਕਟੋਰੀਆ ਵਿੱਚ ਅਪਰਾਧਿਕ ਘਟਨਾਵਾਂ ਦੀ ਗਿਣਤੀ ਜੂਨ 2025 ਦੇ ਅੰਤ ਤੱਕ 12 ਮਹੀਨਿਆਂ ਵਿੱਚ ਲਗਭਗ 16 ਪ੍ਰਤੀਸ਼ਤ [[15.7]] ਵਧੀ ਹੈ। ਇਹ ਅਤੇ ਹੋਰ ਮੁੱਖ ਖ਼ਬਰਾਂ ਲਈ ਇਹ ਪੌਡਕਾਸਟ ਸੁਣੋ......

Duration:00:03:25

Ask host to enable sharing for playback control

Indigenous sport in Australia: Identity, culture and legacy - ਆਸਟ੍ਰੇਲੀਆ ਐਕਸਪਲੇਨਡ : ਆਸਟ੍ਰੇਲੀਆ ਦੀਆਂ ਸਵਦੇਸ਼ੀ ਖੇਡਾਂ - ਪਛਾਣ, ਸੱਭਿਆਚਾਰ ਅਤੇ ਵਿਰਾਸਤ

9/25/2025
From the soccer field to the athletics track, Australia’s Indigenous sportspeople connect cultures and communities whilst contributing to our national identity. Taking inspiration from those before them, their athletic prowess leaves an indelible mark on our nation. Sport’s ability to foster inclusion, equality and the opportunity for greatness has seen Indigenous Australian sportspeople ingrained in the national psyche, whilst inspiring others to represent Australia in sport. - ਫੁੱਟਬਾਲ ਦੇ ਮੈਦਾਨ ਤੋਂ ਲੈ ਕੇ ਐਥਲੈਟਿਕਸ ਟਰੈਕ ਤੱਕ, ਆਸਟ੍ਰੇਲੀਆ ਦੇ ਆਦਿਵਾਸੀ ਖਿਡਾਰੀ ਸੱਭਿਆਚਾਰਾਂ ਅਤੇ ਭਾਈਚਾਰਿਆਂ ਨੂੰ ਜੋੜਦੇ ਹੋਏ ਸਾਡੀ ਰਾਸ਼ਟਰੀ ਪਛਾਣ ਵਿੱਚ ਯੋਗਦਾਨ ਪਾਉਂਦੇ ਹਨ। ਆਪਣੇ ਪੁਰਖਿਆਂ ਤੋਂ ਪ੍ਰੇਰਨਾ ਲੈਂਦੇ ਹੋਏ, ਉਨ੍ਹਾਂ ਦੀ ਐਥਲੈਟਿਕ ਸ਼ਕਤੀ ਸਾਡੇ ਦੇਸ਼ 'ਤੇ ਇੱਕ ਅਮਿੱਟ ਛਾਪ ਛੱਡਦੀ ਹੈ। ਸ਼ਮੂਲੀਅਤ, ਸਮਾਨਤਾ ਅਤੇ ਮਹਾਨਤਾ ਦੇ ਮੌਕੇ ਨੂੰ ਉਤਸ਼ਾਹਿਤ ਕਰਨ ਦੀ ਖੇਡ ਦੀ ਯੋਗਤਾ ਨੇ ਆਦਿਵਾਸੀ ਆਸਟ੍ਰੇਲੀਆਈ ਖਿਡਾਰੀਆਂ ਨੂੰ ਰਾਸ਼ਟਰੀ ਮਾਨਸਿਕਤਾ ਵਿੱਚ ਸਥਾਪਿਤ ਕੀਤਾ ਹੈ, ਅਤੇ ਦੂਜਿਆਂ ਨੂੰ ਖੇਡਾਂ ਵਿੱਚ ਆਸਟ੍ਰੇਲੀਆ ਦੀ ਨੁਮਾਇੰਦਗੀ ਕਰਨ ਲਈ ਪ੍ਰੇਰਿਤ ਕੀਤਾ ਹੈ।

Duration:00:08:55

Ask host to enable sharing for playback control

ਬਾਲੀਵੁੱਡ ਗੱਪਸ਼ੱਪ: ਫਿਲਮ ਸ਼ੇਰਾ ਦੀ ਸ਼ੂਟਿੰਗ ਦੌਰਾਨ ਜ਼ਖਮੀ ਹੋਏ ਪਰਮੀਸ਼ ਵਰਮਾ

9/24/2025
ਚੰਡੀਗੜ ਨੇੜੇ ਫਿਲਮ ਸ਼ੇਰਾ ਦੀ ਸ਼ੂਟਿੰਗ ਦੌਰਾਨ ਇੱਕ ਨਕਲੀ ਗੋਲੀ ਪਰਮੀਸ਼ ਵਰਮਾ ਦੀ ਕਾਰ ਦੀ ਵਿੰਡ ਸਕਰੀਨ ਨਾਲ ਆ ਟਕਰਾਈ ਜਿਸ ਵਿੱਚ ਉਹ ਬੈਠੇ ਹੋਏ ਸਨ। ਸ਼ੀਸ਼ਾ ਟੁੱਟਣ ਨਾਲ ਪਰਮੀਸ਼ ਜ਼ਖਮੀ ਹੋ ਗਏ ਤੇ ਉਹਨਾਂ ਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ। ਫਿਲਮ ਦੀ ਸ਼ੂਟਿੰਗ ਫਿਲਹਾਲ ਰੋਕ ਦਿੱਤੀ ਗਈ ਹੈ। ਫਿਲਮੀ ਦੁਨੀਆਂ ਨਾਲ ਜੁੜੀਆਂ ਅਜਿਹੀਆਂ ਹੋਰ ਖਬਰਾਂ ਲਈ ਸੁਣੋ ਸਾਡੀ ਹਫਤਾਵਾਰੀ ਬਾਲੀਵੁੱਡ ਗੱਪਸ਼ੱਪ....

Duration:00:06:09

Ask host to enable sharing for playback control

ਐਕਸਪਲੇਨਰ: ਆਸਟ੍ਰੇਲੀਆ ਦੀ ਆਬਾਦੀ ਵਿੱਚ 1.6% ਵਾਧਾ, ਘਟਦੀ ਜਨਮ ਦਰ ਦੇ ਬਾਵਜੂਦ ਪ੍ਰਵਾਸੀ ਆਮਦ ਮੁੱਖ ਆਕਰਸ਼ਣ

9/24/2025
ਆਸਟ੍ਰੇਲੀਨ ਬਿਊਰੋ ਆਫ਼ ਸਟੈਟਿਸਟਿਕਸ ਦੇ ਤਾਜ਼ਾ ਅੰਕੜਿਆਂ ਤੋਂ ਖੁਲਾਸਾ ਹੋਇਆ ਕਿ ਆਸਟ੍ਰੇਲੀਆ ਦੀ ਆਬਾਦੀ ਵੱਧ ਕੇ 27,536,874 ਹੋ ਗਈ ਹੈ। ਇਹ ਪਿਛਲੇ ਸਾਲ ਨਾਲੋਂ 1.6% ਦਾ ਵਾਧਾ ਹੈ। ਇਸ ਵਾਧੇ ਵਿੱਚ ਸਾਲਾਨਾ ਕੁਦਰਤੀ ਵਾਧਾ 107,400 ਹੈ ਜਦਕਿ ਸ਼ੁੱਧ ਵਿਦੇਸ਼ੀ ਪ੍ਰਵਾਸ ਨੇ ਅਬਾਦੀ ਵਿੱਚ 315,900 ਲੋਕਾਂ ਦਾ ਵਾਧਾ ਦਰਜ ਕੀਤਾ ਹੈ। ABS ਡੇਟਾ ਮੁਤਾਬਕ ਸਾਰੇ ਰਾਜਾਂ ਅਤੇ ਪ੍ਰਦੇਸ਼ਾਂ ਵਿੱਚ ਵੱਧਦੀ ਅਬਾਦੀ ਵਿੱਚ ਸ਼ੁੱਧ ਵਿਦੇਸ਼ੀ ਪ੍ਰਵਾਸ ਦਾ ਹੀ ਮੁੱਖ ਯੋਗਦਾਨ ਰਿਹਾ। ਮਾਹਿਰਾਂ ਦਾ ਮੰਨਣਾ ਹੈ ਕਿ ਆਸਟ੍ਰੇਲੀਆ ਦੀ ਘਟਦੀ ਜਣਨ ਦਰ ਆਉਣ ਵਾਲੇ ਸਮੇ ਵਿੱਚ ਨੌਜਵਾਨ ਪ੍ਰਵਾਸੀਆਂ ਦੀ ਲੋੜ ਨੂੰ ਹੋਰ ਵੀ ਵਧਾ ਸਕਦੀ ਹੈ। ਵਧੇਰੀ ਜਾਣਕਾਰੀ ਲਈ ਇਹ ਪੌਡਕਾਸਟ ਸੁਣੋ....

Duration:00:04:14

Ask host to enable sharing for playback control

ਖਬਰਨਾਮਾਂ: NSW ਸਕੂਲੀ ਬੱਚਿਆਂ ਨੂੰ ਹੋਮ ਵਰਕ ਵਿੱਚ ਸਹਾਇਤਾ ਦੇਣ ਲਈ NSWEduChat ਸ਼ੁਰੂ

9/24/2025
ਨਿਊ ਸਾਊਥ ਵੇਲਜ਼ ਦੇ ਸਕੂਲੀ ਵਿਦਿਆਰਥੀਆਂ ਨੂੰ ਹੁਣ ਆਪਣੇ ਘਰ ਦੇ ਕੰਮ ਵਿੱਚ ਮਦਦ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰਨ ਦੀ ਆਗਿਆ ਮਿਲ ਰਹੀ ਹੈ, ਕਿਉਂਕਿ ਆਸਟ੍ਰੇਲੀਆ ਦੇ ਸਭ ਤੋਂ ਵੱਡੇ ਪਬਲਿਕ ਸਕੂਲ ਸਿਸਟਮ ਨੇ ਆਪਣਾ ਜਨਰੇਟਿਵ ਏਆਈ ਚੈਟਬੋਟ ਲਾਂਚ ਕੀਤਾ ਹੈ। ਪੰਜਵੇਂ ਸਾਲ ਅਤੇ ਉਸ ਤੋਂ ਉੱਪਰ ਦੇ ਵਿਦਿਆਰਥੀਆਂ ਨੂੰ ਚੌਥੇ ਟਰਮ ਦੀ ਸ਼ੁਰੂਆਤ ਤੋਂ ਸਿੱਖਿਆ ਵਿਭਾਗ ਦੀ ਐਪ NSWEduChat ਤੱਕ ਮੁਫ਼ਤ ਪਹੁੰਚ ਪ੍ਰਾਪਤ ਹੋਵੇਗੀ।

Duration:00:03:36