SBS Punjabi-logo

SBS Punjabi

SBS (Australia)

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

Location:

Sydney, Australia

Description:

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

Language:

Punjabi

Contact:

SBS Radio Sydney Locked Bag 028 Crows Nest NSW 1585 Australia 02-8333 2821

Episodes
Ask host to enable sharing for playback control

ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 14 ਜੂਨ, 2024

6/14/2024
ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ...

Duration:00:03:02

Ask host to enable sharing for playback control

ਪੰਜਾਬੀ ਡਾਇਸਪੋਰਾ: ਇੰਗਲੈਂਡ ਦੇ ਇਕਲੌਤੇ ਸਿੱਖ ਐਮ ਪੀ ਤਨਮਨਜੀਤ ਸਿੰਘ ਢੇਸੀ ਮੁੜ ਪਾਰਲੀਮੈਂਟ ਦੀਆਂ ਪੌੜੀਆਂ ਚੜਨ ਲਈ ਯਤਨਸ਼ੀਲ

6/13/2024
ਇੰਗਲੈਂਡ ਦੀ ਲੇਬਰ ਪਾਰਟੀ ਨਾਲ ਸੰਬੰਧਿਤ, ਅਤੇ ਸਲੋਹ ਸ਼ਹਿਰ ਤੋਂ 2 ਵਾਰ ਚੁਣੇ ਗਏ ਇਕਲੌਤੇ ਸਿੱਖ ਮੇਂਬਰ ਆਫ਼ ਪਾਰਲੀਮੈਂਟ ਤਨਮਨਜੀਤ ਸਿੰਘ ਢੇਸੀ ਇੰਗਲੈਂਡ ਦੀਆਂ ਆਮ ਚੋਣਾਂ ਤੋਂ ਪਹਿਲਾਂ ਇੱਕ ਵਾਰ ਫੇਰ ਤੋਂ ਸੰਘਰਸ਼ ਕਰ ਰਹੇ ਹਨ। ਸ਼੍ਰੀ ਢੇਸੀ ਪਹਿਲੀ ਵਾਰ 2017 ਵਿੱਚ ਚੁਣੇ ਗਏ ਸਨ ਅਤੇ ਇਸ ਸਾਲ ਵੀ ਜ਼ੋਰਾਂ-ਸ਼ੋਰਾਂ ਨਾਲ ਚੋਣ ਪ੍ਰਚਾਰ ਕਰਦਿਆਂ ਨਜ਼ਰ ਆ ਰਹੇ ਹਨ। ਇਸ ਖ਼ਬਰ ਦਾ ਪੂਰਾ ਵੇਰਵਾ ਜਾਨਣ ਲਈ, ਅਤੇ ਇਸ ਹਫ਼ਤੇ ਦੀਆਂ ਅਨੇਕਾਂ ਹੋਰ ਪੰਜਾਬੀ ਡਾਇਸਪੋਰਾ ਖ਼ਬਰਾਂ ਸੁਨਣ ਲਈ ਆਡੀਓ ਬਟਨ ਤੇ ਕਲਿਕ ਕਰੋ …

Duration:00:08:31

Ask host to enable sharing for playback control

ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 13 ਜੂਨ, 2024

6/13/2024
ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ...

Duration:00:03:51

Ask host to enable sharing for playback control

ਨੋਰਦਰਨ ਟੈਰੀਟਰੀ ‘ਚ ਸਿੱਖ ਐਸੋਸੀਏਸ਼ਨ ਨਾਲ ਤਜਿੰਦਰਪਾਲ ਸਿੰਘ ਦੇ ਚੱਲਦੇ ਮਸਲੇ ‘ਤੇ ਗੱਲਬਾਤ

6/13/2024
ਡਾਰਵਿਨ ਦੇ ਤਜਿੰਦਰਪਾਲ ਸਿੰਘ ‘ਫ੍ਰੀ ਫੂਡ ਕਿਚਨ ਵੈਨ’ ਨਾਂ ਦੀ ਸੇਵਾ ਰਾਹੀਂ ਮੁਫ਼ਤ ਭੋਜਨ ਪ੍ਰਦਾਨ ਕਰਨ ਲਈ ਭਾਈਚਾਰੇ ‘ਚ ਜਾਣੇ ਜਾਂਦੇ ਹਨ। ਉਹਨਾਂ ਨੂੰ ਹਾਲ ਹੀ ਵਿੱਚ ਨੋਰਦਰਨ ਟੈਰੀਟਰੀ ਦੀ ਸਿੱਖ ਐਸੋਸੀਏਸ਼ਨ ਵੱਲੋਂ ਦੋ ਮਹੀਨਿਆਂ ਲਈ ਗੁਰੂਦਵਾਰਾ ਪਰਿਸਰ 'ਚ ਆਉਣ ਤੋਂ ਬੈਨ ਕੀਤਾ ਗਿਆ ਸੀ। ਤੇਜਿੰਦਰਪਾਲ ਮੁਤਾਬਕ ਉਸ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਦਕਿ ਐਸੋਸੀਏਸ਼ਨ ਨੇ ਸਪੱਸ਼ਟੀਕਰਨ ਦਿੱਤਾ ਹੈ ਕਿ ਉਹਨਾਂ ਨੇ ਇਹ ਫੈਸਲਾ ਤੇਜਿੰਦਰਪਾਲ ਵੱਲੋਂ ਲਗਾਤਾਰ ਕਮੇਟੀ ਦੇ ਨਿਯਮਾਂ ਦੀ ਉਲੰਘਣਾ ਕਾਰਨ ਲਿਆ ਹੈ।

Duration:00:09:50

Ask host to enable sharing for playback control

ਬਾਲੀਵੁੱਡ ਗੱਪਸ਼ੱਪ: ਹੀਰਾਮੰਡੀ ਦੀਆਂ ਤਵਾਇਫਾਂ ਹੁਣ ਲਾਹੌਰ ਤੋਂ ਹੋਣਗੀਆਂ ਮੁੰਬਈ ਤਬਦੀਲ

6/12/2024
ਸੰਜੇ ਲੀਲਾ ਭੰਸਾਲੀ ਨੇ ਆਪਣੀ ਪਲੇਠੀ ਵੈਬਸੀਰੀਜ਼ 'ਹੀਰਾਮੰਡੀ' ਦੇ ਦੂਜੇ ਭਾਗ ਦਾ ਐਲਾਨ ਕਰਦਿਆਂ ਕਿਹਾ ਕਿ ਇਸ ਭਾਗ ਵਿੱਚ ਬਹੁਤ ਸਾਰੀਆਂ ਤਵਾਇਫਾਂ ਲਾਹੌਰ ਦੀ ਹੀਰਾ ਮੰਡੀ ਵਿੱਚ ਨਾਚ ਗਾਣੇ ਤੋਂ ਅੱਗੇ ਵੱਧਦੇ ਹੋਏ, ਹੁਣ ਮੁੰਬਈ ਅਤੇ ਕੋਲਕਾਤਾ ਦੇ ਫਿਲਮ ਨਿਰਦੇਸ਼ਕਾਂ ਲਈ ਕੰਮ ਕਰਦੀਆਂ ਨਜ਼ਰ ਆਉਣਗੀਆਂ। ਅਜਿਹੀਆਂ ਹੋਰ ਤਾਜ਼ਾ ਫਿਲਮੀ ਖਬਰਾਂ ਬਾਰੇ ਜਾਨਣ ਲਈ ਸੁਣੋ ਸਾਡੀ ਹਫਤਾਵਾਰੀ ਬਾਲੀਵੁੱਡ ਗੱਪਸ਼ੱਪ....

Duration:00:08:03

Ask host to enable sharing for playback control

ਪ੍ਰੇਰਣਾਦਾਇਕ ਸਫ਼ਰ: ਐਸ ਈ ਐਸ ਨਾਲ ਵਲੰਟੀਅਰ ਵਜੋਂ ਸੇਵਾ ਨਿਭਾ ਰਹੀ ਹੈ ਡਾ ਰੁਪਿੰਦਰਦੀਪ ਕੌਰ

6/12/2024
ਭਾਰਤ ਤੋਂ ਉੱਚ ਵਿਦਿਆ ਹਾਸਲ ਕਰਨ ਤੋਂ ਬਾਅਦ ਇੱਕ ਸਕਿਲਡ ਮਾਈਗ੍ਰੈਂਟ ਵਜੋਂ ਪ੍ਰਵਾਸ ਕਰਕੇ ਆਸਟ੍ਰੇਲੀਆ ਆਉਣ ਵਾਲੀ ਰੁਪਿੰਦਰਦੀਪ ਕੌਰ (ਪੀਐਚਡੀ) ਪੇਸ਼ੇ ਵਜੋਂ ਸਾਊਥ ਆਸਟ੍ਰੇਲੀਆ ਯੂਨਿਵਰਸਿਟੀ ਵਿੱਚ ਫੁੱਲ ਟਾਈਮ ਲੈਕਚਰਾਰ ਹਨ ਅਤੇ ਆਪਣੇ ਅੰਤਾਂ ਦੇ ਰੁਝੇਵਿਆਂ ਵਿੱਚੋਂ ਸਮਾਂ ਕੱਢਦੇ ਹੋਏ ਆਸਟ੍ਰੇਲੀਆ ਦੀ ਸਟੇਟ ਐਮਜੈਂਸੀ ਸਰਵਿਸਿਸ ਦੇ ਨਾਲ ਇੱਕ ਵਲੰਟੀਅਰ ਵਜੋਂ ਵੀ ਸੇਵਾ ਨਿਭਾ ਰਹੇ ਹਨ।

Duration:00:18:19

Ask host to enable sharing for playback control

ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 12 ਜੂਨ, 2024

6/12/2024
ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ

Duration:00:03:27

Ask host to enable sharing for playback control

ਕੀ ਆਸਟ੍ਰੇਲੀਆ ਵਿੱਚ ਵਿਗੜਦੇ ਰਿਹਾਇਸ਼ੀ ਸੰਕਟ ਲਈ ਸਿਰਫ ਪ੍ਰਵਾਸੀ ਹੀ ਜ਼ਿੰਮੇਵਾਰ ਹਨ?

6/12/2024
ਮਾਹਿਰਾਂ ਅਨੁਸਾਰ ਆਸਟ੍ਰੇਲੀਆ ਦੇ ਹਾਊਸਿੰਗ ਸੰਕਟ ਲਈ ਪ੍ਰਵਾਸੀਆਂ ਦੀ ਵੱਧ ਰਹੀ ਆਮਦ ਦੇ ਮੁਕਾਬਲੇ ਸਾਂਝੇ ਪਰਿਵਾਰਾਂ ਤੋਂ ਵੱਖਰੇ ਤੌਰ 'ਤੇ ਛੋਟੇ ਘਰਾਂ ਵਿੱਚ ਸਿਰਫ 1 ਜਾਂ 2 ਜੀਆਂ ਦੇ ਰਹਿਣ ਵਾਲਾ ਰੁਝਾਨ ਕਿਤੇ ਜਿਆਦਾ ਜਿੰਮੇਵਾਰ ਹੈ। ਪੇਸ਼ ਹੈ ਇਸ ਵਿਸ਼ੇ ਤੇ ਐਸ ਬੀ ਐਸ ਪੰਜਾਬੀ ਦੀ ਵਿਸਥਾਰਿਤ ਪੜਚੋਲ..

Duration:00:06:33

Ask host to enable sharing for playback control

ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 11 ਜੂਨ, 2024

6/11/2024
ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ...

Duration:00:04:10

Ask host to enable sharing for playback control

ਜੇ ਘਰਾਂ ਵਿੱਚ ਰੁੱਖ ਸਹੀ ਤਰੀਕੇ ਨਾਲ ਨਾ ਲਗਾਏ ਜਾਣ ਤਾਂ ਕੀ ਜ਼ਮੀਨ ਖਰਾਬ ਵੀ ਹੋ ਸਕਦੀ ਹੈ? ਜਾਣੋ ਸਹੀ ਤਰੀਕਾ

6/11/2024
ਹਰਪ੍ਰੀਤ ਸਿੰਘ ਕੰਦਰਾ ਪਿਛਲੇ ਪੰਜ ਸਾਲਾਂ ਤੋਂ ਵਿਕਟੋਰੀਆ ਸੂਬੇ ਦੇ ਸਾਊਥ-ਈਸਟ ਸਥਿਤ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਦਰਬਾਰ ਆਫੀਸਰ ਵਿੱਚ ਬੂਟੇ ਲਗਾਉਣ ਦਾ ਉਪਰਾਲਾ ਕਰ ਰਹੇ ਹਨ। ਇਸ ਸਾਲ ਉਹਨਾਂ ਦੀ ਪ੍ਰੇਰਨਾ ਸਦਕਾ 600 ਬੂਟੇ ਹੋਰ ਲਗਾਏ ਗਏ ਹਨ, ਜਿਸ ਨਾਲ ਹੁਣ ਤੱਕ ਕੁੱਲ 2000 ਤੋਂ ਉਪਰ ਬੂਟੇ ਲਗਾਏ ਜਾ ਚੁੱਕੇ ਹਨ। ਐਸ ਬੀ ਐਸ ਪੰਜਾਬੀ ਨਾਲ਼ ਗੱਲ ਕਰਦਿਆਂ ਮੈਲਬੌਰਨ ਸਥਿਤ ਵਾਤਾਵਰਨ ਇੰਜੀਨੀਅਰ ਸ਼੍ਰੀ ਕੰਦਰਾ ਨੇ ਦੱਸਿਆ ਕਿ ਬਹੁਤ ਸਾਰੇ ਲੋਕ ਅਣਜਾਣੇ ਵਿੱਚ ਬੂਟਿਆਂ ਵਿੱਚ ਖਾਦਾਂ ਜਾਂ ਕੈਮੀਕਲ ਪਾ ਕੇ ਜਮੀਨ ਨੂੰ ਖਰਾਬ ਕਰ ਦਿੰਦੇ ਹਨ।

Duration:00:07:24

Ask host to enable sharing for playback control

ਪੰਜਾਬੀ ਡਾਇਰੀ: ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਬਣੇ ਨਰੇਂਦਰ ਮੋਦੀ

6/10/2024
ਨਰਿੰਦਰ ਮੋਦੀ ਨੇ ਲਗਾਤਾਰ ਤੀਜੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। 9 ਜੂਨ ਨੂੰ ਰਾਸ਼ਟਰਪਤੀ ਭਵਨ ਵਿਖੇ ਹੋਏ ਸਮਾਗਮ ਦੌਰਾਨ ਸ੍ਰੀ ਮੋਦੀ ਦੇ ਨਾਲ 30 ਕੈਬਨਿਟ ਮੰਤਰੀਆਂ ਨੂੰ ਵੀ ਅਹੁਦੇ ਦੀ ਸਹੁੰ ਚੁਕਾਈ ਗਈ। ਮੋਦੀ 3.0 ਸਰਕਾਰ ਵਿੱਚ 33 ਨਵੇਂ ਚਿਹਰੇ ਸ਼ਾਮਲ ਕੀਤੇ ਗਏ ਹਨ ਅਤੇ ਘੱਟੋ-ਘੱਟ ਛੇ ਅਜਿਹੀਆਂ ਸ਼ਖ਼ਸੀਅਤਾਂ ਹਨ ਜੋ ਕਿ ਨਾਮਵਰ ਸਿਆਸੀ ਪਰਿਵਾਰਾਂ ਨਾਲ ਸਬੰਧਤ ਹਨ। ਪੰਜਾਬ ਤੋਂ ਤਿੰਨ ਵਾਰ ਸੰਸਦ ਮੈਂਬਰ ਰਹੇ ਰਵਨੀਤ ਸਿੰਘ ਬਿੱਟੂ ਨੂੰ ਇਨ੍ਹਾਂ ਚੋਣਾਂ ਵਿੱਚ ਹਾਰਨ ਦੇ ਬਾਵਜੂਦ ਕੇਂਦਰੀ ਮੰਤਰੀ ਮੰਡਲ ਵਿੱਚ ਸ਼ਾਮਿਲ ਕੀਤਾ ਗਿਆ ਹੈ। ਲੋਕ ਸਭਾ ਚੋਣਾਂ ਤੋਂ ਕੁਝ ਹਫ਼ਤੇ ਪਹਿਲਾਂ ਹੀ ਬਿੱਟੂ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਸਨ।ਹੋਰ ਵੇਰਵੇ ਲਈ ਸੁਣੋ ਇਹ ਆਡੀਓ ਰਿਪੋਰਟ....

Duration:00:09:45

Ask host to enable sharing for playback control

ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 10 ਜੂਨ, 2024

6/10/2024
ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ...

Duration:00:03:53

Ask host to enable sharing for playback control

ਭਾਈਚਾਰੇ ਦੇ ਦਿਲਾਂ ਤੱਕ ਪਹੁੰਚ ਬਨਾਉਣ ਵਾਲੇ ਹਰਮਨ ਫਾਂਊਂਡੇਸ਼ਨ ਦੀ ਮੁਖੀ ਹਰਿੰਦਰ ਕੌਰ ਨੂੰ ਮਿਲਿਆ ਵੱਕਾਰੀ ਓਏਐਮ ਸਨਮਾਨ

6/10/2024
2011 ਤੋਂ ਹੋਂਦ ਵਿੱਚ ਆਈ ਹਰਮਨ ਫਾਂਊਂਡੇਸ਼ਨ ਸੰਸਥਾ ਹੁਣ ਤੱਕ ਤਕਰੀਬਨ 20 ਹਜ਼ਾਰ ਪਰਿਵਾਰਾਂ ਤੱਕ ਕਿਸੇ ਨਾ ਕਿਸੇ ਤਰਾਂ ਦੀ ਮੱਦਦ ਪ੍ਰਦਾਨ ਕਰ ਚੁੱਕੀ ਹੈ। ਇਸ ਸੰਸਥਾ ਦੇ ਯੋਗਦਾਨਾਂ ਨੂੰ ਸਰਾਹੁੰਦੇ ਹੋਏ ਆਸਟ੍ਰੇਲੀਆ ਸਰਕਾਰ ਵਲੋਂ ਇਸ ਸਾਲ ਮੋਨਾਰਚ ਬਰਥਡੇਅ ਮੌਕੇ ਸਿਡਨੀ ਵਾਸੀ ਹਰਿੰਦਰ ਕੌਰ ਨੂੰ 'ਮੈਡਲ ਆਫ ਦਾ ਆਰਡਰ ਆਫ ਆਸਟ੍ਰੇਲੀਆ' ਨਾਲ ਸਨਮਾਨਿਆ ਗਿਆ ਹੈ। ਜ਼ਿਕਰਯੋਗ ਹੈ ਕਿ ਹਰਮ ਫਾਊਂਡੇਸ਼ਨ ਦੇ ਮੁੱਖ ਪਰੋਜੈਕਟਾਂ 'ਚ ਘਰੇਲੂ ਅਤੇ ਪਰਿਵਾਰਕ ਹਿੰਸਾ ਨਾਲ ਜੁੜੇ ਹੋਏ ਕਾਰਜ ਪ੍ਰਮੁੱਖ ਹਨ ।

Duration:00:21:20

Ask host to enable sharing for playback control

ਭਾਈਚਾਰੇ ‘ਚ ਸੇਵਾਵਾਂ ਨਿਭਾਉਣ ਲਈ ਕੁਲਦੀਪ ਕੌਰ ਨੂੰ ਮਿਲਿਆ ਸਨਮਾਨ

6/9/2024
ਮੈਲਬੌਰਨ ਦੇ ਰਹਿਣ ਵਾਲੇ ਕੁਲਦੀਪ ਕੌਰ ਅਕਸਰ ਭਾਈਚਾਰੇ ਵਿੱਚ ਤਿਓਹਾਰਾਂ ਅਤੇ ਮੇਲਿਆਂ ਨਾਲ ਜੁੜੇ ਆਯੋਜਨਾਂ ਦੇ ਪ੍ਰਬੰਧ ਕਰਨ ਲਈ ਯਤਨਸ਼ੀਲ ਰਹਿੰਦੇ ਹਨ। ਭਾਈਚਾਰੇ ਦੀ ਤਰੱਕੀ ਲਈ ਆਪਣੀਆਂ ਕੋਸ਼ਿਸ਼ਾਂ ਅਤੇ ਸੇਵਾਵਾਂ ਪ੍ਰਦਾਨ ਕਰਨ ਲਈ ਕੁਲਦੀਪ ਕੌਰ ਨੂੰ ਕਰੇਨਬੌਰਨ ਕੌਂਸਲ ਵੱਲੋਂ ‘ਹੋਲਟ ਕਮਿਊਨਿਟੀ ਲੀਡਰਸ਼ਿੱਪ ਅਵਾਰਡ’ ਨਾਲ ਸਨਮਾਨਿਤ ਕੀਤਾ ਗਿਆ ਹੈ।

Duration:00:13:16

Ask host to enable sharing for playback control

ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 7 ਜੂਨ, 2024

6/7/2024
ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ...

Duration:00:03:43

Ask host to enable sharing for playback control

ਪੰਜਾਬੀ ਡਾਇਸਪੋਰਾ: ਜਰਮਨੀ ਦੀ ਦਸਤਾਰਧਾਰੀ ਡਾਕਟਰ ਬਣੀ ਬਲਜੀਤ ਕੌਰ

6/6/2024
ਡੈਂਟਲ ਸਰਜਨ ਦੀ ਪੜ੍ਹਾਈ ਕਰਨ ਵਾਲੀ ਜਥੇਦਾਰ ਰੇਸ਼ਮ ਸਿੰਘ ਦੀ ਪੁੱਤਰੀ ਨੂੰ ਜਰਮਨੀ ਦੀ ਦਸਤਾਰਧਾਰੀ ਡਾਕਟਰ ਬਣਨ ਦਾ ਰੁਤਬਾ ਹਾਸਲ ਹੋਇਆ ਹੈ। ਪੰਜਾਬੀ ਡਾਇਸਪੋਰਾ ਨਾਲ ਜੁੜੀਆਂ ਹੋਰ ਖ਼ਬਰਾਂ ਜਾਨਣ ਲਈ ਪਰਮਿੰਦਰ ਸਿੰਘ ‘ਪਾਪਾਟੋਏਟੋਏ’ ਦੀ ਜ਼ੁਬਾਨੀ ਸੁਣੋ ਇਹ ਖਾਸ ਰਿਪੋਰਟ……

Duration:00:08:10

Ask host to enable sharing for playback control

ਸਦੀਆਂ ਪੁਰਾਣੇ ਸਮੁੰਦਰੀ ਜਹਾਜ਼ ਦੇ ਚਾਂਦੀ ਦੇ ਭਾਂਡੇ ਭਾਰਤੀ ਸੰਸਕ੍ਰਿਤੀ ਬਾਰੇ 'ਗਲਤਫਹਿਮੀਆਂ' ਨੂੰ ਉਜਾਗਰ ਕਰਦੇ ਹਨ

6/6/2024
ਪੱਛਮੀ ਆਸਟ੍ਰੇਲੀਆ ਵਿੱਚ ਇੱਕ ਸਦੀਆਂ ਪੁਰਾਣੇ ਜਹਾਜ਼ ਦੇ ਮਲਬੇ ਵਿੱਚੋਂ ਚਾਂਦੀ ਦੇ ਭਾਂਡਿਆਂ ਨੇ ਭਾਰਤੀ ਸੰਸਕ੍ਰਿਤੀ ਬਾਰੇ ਗਲਤਫਹਿਮੀਆਂ ਦਾ ਖੁਲਾਸਾ ਕੀਤਾ ਹੈ। ਚਾਂਦੀ ਦੇ ਭਾਂਡਿਆਂ ਦਾ ਅਧਿਐਨ ਕਰਨ ਵਾਲੇ ਆਸਟ੍ਰੇਲੀਅਨ ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਇਹ ਵਸਤੂਆਂ ਭਾਰਤ ਵਿੱਚ ਮੁਗਲ ਸਾਮਰਾਜ ਲਈ ਤਿਆਰ ਕੀਤੀਆਂ ਗਈਆਂ ਸ਼ਾਨਦਾਰ ਵਸਤਾਂ ਸਨ।

Duration:00:06:45

Ask host to enable sharing for playback control

ਕੁਈਨਜ਼ਲੈਂਡ ਵਿੱਚ ਕੀਤਾ ਜਾਣ ਵਾਲਾ ਨਿਵੇਸ਼ ਆਸਟ੍ਰੇਲੀਅਨ ਕੰਪਿਊਟਿੰਗ ਨੂੰ ਸੰਸਾਰ ਭਰ ਦੀ ਮਹਾਂਸ਼ਕਤੀ ਬਣਾ ਸਕਦਾ ਹੈ

6/6/2024
ਫੈਡਰਲ ਅਤੇ ਕੁਈਨਜ਼ਲੈਂਡ ਸਰਕਾਰ ਵਲੋਂ ਬ੍ਰਿਸਬੇਨ ਵਿੱਚ ਤਕਨਾਲੋਜੀ ਨੂੰ ਬਣਾਉਣ ਅਤੇ ਰੱਖਣ ਲਈ ਲਗਭਗ ਇੱਕ ਬਿਲੀਅਨ ਡਾਲਰ ਦਾ ਨਿਵੇਸ਼ ਕੀਤੇ ਜਾਣ ਨਾਲ, ਆਸਟ੍ਰੇਲੀਆ ਦੁਨੀਆ ਦੇ ਪਹਿਲੇ ਵਪਾਰਕ ਤੌਰ 'ਤੇ ਉਪਯੋਗੀ 'ਕੁਆਂਟਮ ਕੰਪਿਊਟ' ਦਾ ਘਰ ਬਣ ਸਕਦਾ ਹੈ। ਕੁਆਂਟਮ ਕੰਪਿਊਟਰਾਂ ਨੂੰ ਲੰਬੇ ਸਮੇਂ ਤੋਂ ਵਿਗਿਆਨਕ ਖੇਤਰਾਂ ਦੀ ਰੇਂਜ ਵਿੱਚ ਕ੍ਰਾਂਤੀ ਲਿਆਉਣ ਦੀ ਆਪਣੀ ਸਮਰੱਥਾ ਲਈ ਮੰਨਿਆ ਜਾ ਰਿਹਾ ਹੈ।

Duration:00:05:15

Ask host to enable sharing for playback control

ਬਾਲੀਵੁੱਡ ਗੱਪਸ਼ੱਪ:77ਵੇਂ ਕਾਨਸ ਫਿਲਮ ਫੈਸਟੀਵਲ ਵਿੱਚ ਮਿਲੇ ਚਾਰ ਭਾਰਤੀ ਫਿਲਮ ਨਿਰਦੇਸ਼ਕਾਂ ਨੂੰ ਸਨਮਾਨ

6/6/2024
ਫਿਲਮੀ ਦੁਨਿਆ ਦਾ ਵੱਕਾਰੀ ‘ਕਾਨਸ ਫਿਲਮ ਫੈਸਟੀਵਲ’ ਹਾਲ ਵਿੱਚ ਹੀ ਪੈਰਿਸ ਵਿੱਚ ਮੁਕੰਮਲ ਹੋ ਕਿ ਹਟਿਆ ਹੈ ਅਤੇ ਇਸ ਵਿੱਚ ਜਿੱਥੇ ਵਿਦੇਸ਼ੀ ਨਾਮਵਰ ਫਿਲਮਾਂ, ਐਕਟਰਾਂ, ਨਿਰਦੇਸ਼ਕਾਂ ਸਮੇਤ ਇਸ ਇੰਡਸਟਰੀ ਨਾਲ ਜੁੜੇ ਹੋਰ ਕਈ ਲੋਕਾਂ ਨੂੰ ਸਨਮਾਨਤ ਕੀਤਾ ਗਿਆ, ਉੱਥੇ ਨਾਲ ਹੀ ਚਾਰ ਭਾਰਤੀ ਨਿਰਦੇਸ਼ਕਾਂ ਅਤੇ ਇੱਕ ਸਿਨੇਮੈਟੋਗ੍ਰਾਫਰ ਨੂੰ ਵੀ ਉਹਨਾਂ ਦੀ ਕਲਾ ਲਈ ਪਾਏ ਗਏ ਯੋਗਦਾਨਾਂ ਲਈ ਸਨਮਾਨ ਦਿੱਤਾ ਗਿਆ। ਵਿਸਥਾਰਤ ਜਾਣਕਾਰੀ ਪ੍ਰਾਪਤ ਕਰਨ ਲਈ ਸਾਡੀ ਹਫਤਾਵਾਰੀ ਬਾਲੀਵੁੱਡ ਗੱਪਸ਼ੱਪ ਦਾ ਅਨਦ ਮਾਣੋ:

Duration:00:07:51

Ask host to enable sharing for playback control

ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 6 ਜੂਨ, 2024

6/6/2024
ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ...

Duration:00:02:53